ਸੰਤ ਮਾਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਤ ਮਾਲ : ਭਾਈ ਸੋਭਾ ਰਾਮ ਦੀ ਇਕ ਅਣ-ਪ੍ਰਕਾਸ਼ਿਤ ਪੰਜਾਬੀ ਕਾਵਿ ਰਚਨਾ ਹੈ ਜਿਸ ਵਿਚ ਸੇਵਾ ਪੰਥੀ ਸੰਪਰਦਾਇ ਦਾ ਵੇਰਵਾ ਹੈ। ਇਹ 1923 ਬਿ/1866 ਈ. ਵਿਚ ਮੁਕੰਮਲ ਹੋਈ ਅਤੇ ਇਸਦਾ ਹੱਥ ਲਿਖਿਤ ਖਰੜਾ ਡੇਰਾ ਭਾਈ ਰਾਮ ਕ੍ਰਿਸ਼ਨ, ਪਟਿਆਲਾ ਵਿਚ ਸੁਰੱਖਿਅਤ ਹੈ। ਇਸ ਹੱਥ ਲਿਖਤ ਦਾ ਉਤਾਰਾ 1927 ਬਿ/1870 ਈ. ਵਿਚ ਹੋਇਆ ਅਤੇ ਇਸ ਦੇ 12½``× 6½`` ਸਾਇਜ਼ ਦੇ 16 ਲਾਈਨਾਂ ਵਾਲੇ 255 ਪੱਤਰੇ ਹਨ। ਪੌਰਾਣਿਕ ਵਰਨਨ ਸ਼ੈਲੀ ਵਾਲੀ ਇਹ ਰਚਨਾ ਸੰਤ ਗਾਥਾ ਵੰਨਗੀ ਵਾਲੀ ਕ੍ਰਿਤ ਹੈ। ਇਸ ਵਿਚ ਪ੍ਰਸਿੱਧ ਸੇਵਾਪੰਥੀ ਸੰਤਾਂ , ਜਿਵੇਂ ਕਿ ਭਾਈ ਕਨ੍ਹੈਯਾ, ਸੇਵਾ ਰਾਮ, ਅੱਡਣ ਸ਼ਾਹ ਅਤੇ ਦੁਖਭੰਜਨ ਜੀ ਦੇ ਵਿਸਤ੍ਰਿਤ ਜੀਵਨ-ਬਿਰਤਾਂਤ ਹਨ। ਭਾਈ ਧੰਨੋ , ਗੜ੍ਹ ਮੰਗੂ , ਸਦਾਨੰਦ ਤੇ ਭੱਲਾ ਰਾਮ ਵਰਗੇ ਘਟ ਪ੍ਰਸਿੱਧ ਸੰਤਾਂ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਅਠਾਰ੍ਹਵੀਂ ਸ਼ਤਾਬਦੀ ਦੌਰਾਨ ਸਿੱਖਾਂ ਦੁਆਰਾ ਸਹਾਰੇ ਗਏ ਕਸ਼ਟਾਂ ਅਤੇ ਮੁਗਲਾਂ ਵੱਲੋਂ ਕੀਤੇ ਗਏ ਘੋਰ ਅਤਿਆਚਾਰਾਂ ਦਾ ਪਰੋਖ ਰੂਪ ਵਿਚ ਜ਼ਿਕਰ ਕੀਤਾ ਗਿਆ ਹੈ।

    ਕੁਝ ਸਮਕਾਲੀ ਪ੍ਰਸਿੱਧ ਸ਼ਖ਼ਸੀਅਤਾਂ ਜਿਵੇਂ ਊਨਾ ਵਾਲੇ ਬੇਦੀ ਸਾਹਿਬ ਸਿੰਘ , ਭਾਈ ਵਡਭਾਗ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਸੰਬੰਧੀ ਆਪਣੇ ਗਿਆਨ ਦੇ ਆਧਾਰ ਤੇ ਬੜੀ ਵੱਡਮੁਲੀ ਅਤੇ ਰੋਚਕ ਜਾਣਕਾਰੀ ਦਿੱਤੀ ਗਈ ਹੈ।


ਲੇਖਕ : ਗ.ਮ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.